ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
ਪੰਜਾਬੀ ਪ੍ਰਕਾਸ਼ਨ (1987-2026)
ਲਾਗ-ਆਊਟ
ਲਾਗ-ਇਨ
ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
  • ਅੱਜ

ਬੁੱਧਵਾਰ 15 ਅਪ੍ਰੈਲ

‘ਇਕ-ਦੂਜੇ ਨੂੰ ਪਿਆਰ ਕਰੋ।’​—ਯੂਹੰ. 15:12.

ਯਹੋਵਾਹ ਦੇ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨੀ ਬਹੁਤ ਵਧੀਆ ਲੱਗਦੀ ਹੈ। (2 ਕੁਰਿੰ. 8:4) ਪਰ ਕਦੀ-ਕਦਾਈਂ ਇੱਦਾਂ ਕਰਨ ਲਈ ਦਲੇਰੀ ਦੀ ਲੋੜ ਹੁੰਦੀ ਹੈ। ਉਦਾਹਰਣ ਲਈ, ਜਦੋਂ ਯੁੱਧ ਹੁੰਦਾ ਹੈ, ਤਾਂ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਲਈ ਬਹੁਤ ਕੁਝ ਕਰਦੇ ਹਨ। ਉਹ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਖ਼ਿਆਲ ਰੱਖਦੇ ਹਨ ਅਤੇ ਦੇਖਦੇ ਹਨ ਕਿ ਉਨ੍ਹਾਂ ਕੋਲ ਰਹਿਣ ਲਈ ਜਗ੍ਹਾ ਹੈ ਜਾਂ ਨਹੀਂ। ਨਾਲੇ ਉਹ ਧਿਆਨ ਰੱਖਦੇ ਹਨ ਕਿ ਭੈਣਾਂ-ਭਰਾਵਾਂ ਕੋਲ ਬਾਈਬਲ ਅਤੇ ਹੋਰ ਪ੍ਰਕਾਸ਼ਨ ਹੋਣ। ਉਹ ਉਨ੍ਹਾਂ ਦਾ ਹੌਸਲਾ ਵੀ ਵਧਾਉਂਦੇ ਹਨ। ਬਜ਼ੁਰਗ ਸਾਰੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸ ਕਰਕੇ ਉਨ੍ਹਾਂ ਦੀ ਮਦਦ ਕਰਨ ਲਈ ਉਹ ਆਪਣੀ ਜਾਨ ਖ਼ਤਰੇ ਵਿਚ ਪਾਉਂਦੇ ਹਨ। ਅਜਿਹੇ ਹਾਲਾਤ ਵਿਚ ਏਕਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਬ੍ਰਾਂਚ ਆਫ਼ਿਸ ਤੋਂ ਮਿਲਦੀ ਹਰ ਹਿਦਾਇਤ ਮੰਨੋ। (ਇਬ. 13:17) ਬਿਪਤਾ ਜਾਂ ਆਫ਼ਤ ਆਉਣ ਤੇ ਕੀ ਕੀਤਾ ਜਾਣਾ ਚਾਹੀਦਾ, ਇਸ ਬਾਰੇ ਹਰੇਕ ਮੰਡਲੀ ਵਿਚ ਕੁਝ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਸੰਗਠਨ ਵੀ ਕੁਝ ਹਿਦਾਇਤਾਂ ਦਿੰਦਾ ਹੈ। ਬਜ਼ੁਰਗਾਂ ਨੂੰ ਸਮੇਂ-ਸਮੇਂ ਤੇ ਇਨ੍ਹਾਂ ਪ੍ਰਬੰਧਾਂ ਅਤੇ ਹਿਦਾਇਤਾਂ ʼਤੇ ਗੌਰ ਕਰਨਾ ਚਾਹੀਦਾ ਹੈ। (1 ਕੁਰਿੰ. 14:33, 40) ਦਲੇਰ ਬਣੋ, ਪਰ ਖ਼ਬਰਦਾਰ ਵੀ ਰਹੋ। (ਕਹਾ. 22:3) ਕੁਝ ਵੀ ਕਰਨ ਤੋਂ ਪਹਿਲਾਂ ਸੋਚੋ ਤੇ ਬਿਨਾਂ ਵਜ੍ਹਾ ਖ਼ਤਰਾ ਮੁੱਲ ਨਾ ਲਓ। ਯਹੋਵਾਹ ʼਤੇ ਭਰੋਸਾ ਰੱਖੋ। ਭੈਣਾਂ-ਭਰਾਵਾਂ ਦੀ ਹਿਫਾਜ਼ਤ ਕਰਨ ਵਿਚ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। w24.07 4 ਪੈਰਾ 8; 5 ਪੈਰਾ 11

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2026

ਵੀਰਵਾਰ 16 ਅਪ੍ਰੈਲ

‘ਬਿਪਤਾ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਮਦਦ ਲਈ ਮੇਰੀ ਦੁਹਾਈ ਉਸ ਦੇ ਕੰਨਾਂ ਤਕ ਪਹੁੰਚੀ।’​—ਜ਼ਬੂ. 18:6.

ਰਾਜਾ ਦਾਊਦ ਯਹੋਵਾਹ ਨੂੰ ਜਾਣਦਾ ਸੀ ਅਤੇ ਉਸ ʼਤੇ ਭਰੋਸਾ ਕਰਦਾ ਸੀ। ਇਸ ਲਈ ਜਦੋਂ ਰਾਜਾ ਸ਼ਾਊਲ ਅਤੇ ਦਾਊਦ ਦੇ ਹੋਰ ਦੁਸ਼ਮਣਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ। ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਬਚਾਇਆ। ਉਸ ਸਮੇਂ ਦਾਊਦ ਨੇ ਕਿਹਾ: “ਯਹੋਵਾਹ ਜੀਉਂਦਾ ਪਰਮੇਸ਼ੁਰ ਹੈ!” (ਜ਼ਬੂ. 18:46) ਦਾਊਦ ਸਿਰਫ਼ ਇਹ ਨਹੀਂ ਕਹਿ ਰਿਹਾ ਸੀ ਕਿ ਪਰਮੇਸ਼ੁਰ ਸੱਚ-ਮੁੱਚ ਹੈ। ਉਸ ਦੀ ਕਹੀ ਗੱਲ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ ਕਿ ਦਾਊਦ ਯਹੋਵਾਹ ʼਤੇ ਆਪਣਾ ਭਰੋਸਾ ਜ਼ਾਹਰ ਕਰ ਰਿਹਾ ਸੀ। ਉਹ ਕਹਿ ਰਿਹਾ ਸੀ: “ਜੀਉਂਦਾ ਪਰਮੇਸ਼ੁਰ ਹੋਣ ਦੇ ਨਾਤੇ ਉਹ ਹਮੇਸ਼ਾ ਆਪਣੇ ਲੋਕਾਂ ਦੀ ਖ਼ਾਤਰ ਕਦਮ ਚੁੱਕਦਾ ਹੈ।” ਦਾਊਦ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ। ਇਸ ਕਰਕੇ ਦਾਊਦ ਨੂੰ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਅਤੇ ਉਸ ਦੀ ਮਹਿਮਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੀ। (ਜ਼ਬੂ. 18:28, 29, 49) ਜੇ ਸਾਨੂੰ ਵੀ ਪੂਰਾ ਯਕੀਨ ਹੋਵੇਗਾ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਤਾਂ ਅਸੀਂ ਪੂਰੇ ਜੋਸ਼ ਨਾਲ ਉਸ ਦੀ ਸੇਵਾ ਕਰ ਸਕਾਂਗੇ। ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ। ਇਸ ਤੋਂ ਇਲਾਵਾ, ਯਹੋਵਾਹ ਦੇ ਨੇੜੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ। w24.06 20-21 ਪੈਰੇ 3-4

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2026

ਸ਼ੁੱਕਰਵਾਰ 17 ਅਪ੍ਰੈਲ

‘ਧਿਆਨ ਰੱਖੋ ਕਿ ਕੋਈ ਵੀ ਤੁਹਾਨੂੰ ਗੁਮਰਾਹ ਨਾ ਕਰੇ।’​—2 ਥੱਸ. 2:3.

ਪੌਲੁਸ ਰਸੂਲ ਨੇ ਥੱਸਲੁਨੀਕੀਆਂ ਦੀ ਮੰਡਲੀ ਨੂੰ ਜੋ ਲਿਖਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਜਦੋਂ ਅਸੀਂ ਕੋਈ ਅਜਿਹੀ ਗੱਲ ਸੁਣਦੇ ਹਾਂ ਜੋ ਬਾਈਬਲ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੀ ਜਾਂ ਕੋਈ ਸਨਸਨੀਖੇਜ਼ ਖ਼ਬਰ ਸੁਣਦੇ ਹਾਂ, ਤਾਂ ਸਾਨੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤਣੀ ਚਾਹੀਦੀ ਹੈ। ਜ਼ਰਾ ਧਿਆਨ ਦਿਓ ਕਿ ਸਾਬਕਾ ਸੋਵੀਅਤ ਸੰਘ ਵਿਚ ਸਾਡੇ ਭਰਾਵਾਂ ਨਾਲ ਕੀ ਹੋਇਆ। ਇਕ ਵਾਰ ਸਰਕਾਰੀ ਅਧਿਕਾਰੀਆਂ ਨੇ ਭਰਾਵਾਂ ਨੂੰ ਇਕ ਚਿੱਠੀ ਦਿੱਤੀ ਜੋ ਦੇਖਣ ਨੂੰ ਇੱਦਾਂ ਲੱਗਦੀ ਸੀ ਜਿਵੇਂ ਉਹ ਮੁੱਖ ਦਫ਼ਤਰ ਤੋਂ ਆਈ ਹੋਵੇ। ਉਸ ਚਿੱਠੀ ਵਿਚ ਕੁਝ ਭਰਾਵਾਂ ਨੂੰ ਕਿਹਾ ਗਿਆ ਕਿ ਉਹ ਇਕ ਅਲੱਗ ਸੰਗਠਨ ਦੀ ਸ਼ੁਰੂਆਤ ਕਰਨ। ਦੇਖਣ ਨੂੰ ਤਾਂ ਚਿੱਠੀ ਬਿਲਕੁਲ ਅਸਲੀ ਲੱਗ ਰਹੀ ਸੀ, ਪਰ ਵਫ਼ਾਦਾਰ ਭਰਾ ਗੁਮਰਾਹ ਨਹੀਂ ਹੋਏ। ਉਹ ਸਮਝ ਗਏ ਕਿ ਉਸ ਵਿਚ ਲਿਖੀਆਂ ਗੱਲਾਂ ਉਨ੍ਹਾਂ ਗੱਲਾਂ ਨਾਲ ਮੇਲ ਨਹੀਂ ਖਾਂਦੀਆਂ ਜੋ ਉਨ੍ਹਾਂ ਨੇ ਬਾਈਬਲ ਤੋਂ ਸਿੱਖੀਆਂ ਸਨ। ਅੱਜ ਵੀ ਸਾਡੇ ਦੁਸ਼ਮਣ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਗੱਲਾਂ ਫੈਲਾਉਂਦੇ ਹਨ ਅਤੇ ਸਾਡੇ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਕਦੇ ਵੀ ਆਪਣੇ “ਮਨ ਝੱਟ ਉਲਝਣ” ਵਿਚ ਨਾ ਪੈਣ ਦਿਓ। ਇਸ ਦੀ ਬਜਾਇ, ਜਦੋਂ ਵੀ ਤੁਸੀਂ ਕੁਝ ਪੜ੍ਹਦੇ ਜਾਂ ਸੁਣਦੇ ਹੋ, ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੀ ਉਹ ਬਾਈਬਲ ਅਨੁਸਾਰ ਸਹੀ ਹੈ ਜਾਂ ਨਹੀਂ। ਇੱਦਾਂ ਕਰਨ ਕਰਕੇ ਤੁਸੀਂ ਗੁਮਰਾਹ ਨਹੀਂ ਹੋਵੋਗੇ।​—2 ਥੱਸ. 2:2; 1 ਯੂਹੰ. 4:1. w24.07 11-12 ਪੈਰੇ 14-15

ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2026
ਜੀ ਆਇਆਂ ਨੂੰ
ਇਸ ਪ੍ਰੋਗ੍ਰਾਮ ਰਾਹੀਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਵਿਚ ਖੋਜ ਕੀਤੀ ਜਾ ਸਕਦੀ ਹੈ।
ਪ੍ਰਕਾਸ਼ਨ ਡਾਊਨਲੋਡ ਕਰਨ ਲਈ ਕਿਰਪਾ ਕਰ ਕੇ jw.org ʼਤੇ ਜਾਓ।
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2026 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ